Skip to content

FIFA ਵਰਲਡ ਕੱਪ 2026™ ਵੈਂਕੂਵਰ ਲਈ ਟਰਾਂਜ਼ਿਟ ਰਾਹੀਂ ਯਾਤਰਾ

ਅਨੁਵਾਦ ਿਕਸੇ ਤੀਜੀ ਧਿਰ ਵੱਲ ਕੀਤੇ ਗਏ ਹਨ।ਸਭ ਤੋਂ ਸਹੀ ਅਤੇ ਅਪ-ਟੂ-ਡੇਟ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨਾ ਵੇਖੋ।


ਭਾਵੇਂ ਤੁਸੀਂ ਬੀਸੀ ਪਲੇਸ ਵੈਨਕੂਵਰ, ਫੀਫਾ ਫੈਨ ਫੈਸਟੀਵਲ™ ਜਾ ਰਹੇ ਹੋ, ਜਾਂ ਮੈਚਾਂ ਦੇ ਵਿਚਕਾਰਲੇ ਸਮੇਂ ਇਲਾਕੇ ਦੀ ਸੈਰ ਕਰ ਰਹੇ ਹੋ, ਫੀਫਾ ਵਿਸ਼ਵ ਕੱਪ 2026™ ਵੈਨਕੂਵਰ ਦੌਰਾਨ ਮੈਟਰੋ ਵੈਨਕੂਵਰ ਵਿੱਚ ਆਲੇ-ਦੁਆਲੇ ਘੁੰਮਣ ਦਾ ਸਭ ਤੋਂ ਆਸਾਨ ਤਰੀਕਾ ਟ੍ਰਾਂਜ਼ਿਟ ਹੈ।

ਅਸੀਂ ਚੀਜ਼ਾਂ ਨੂੰ ਨਿਰਵਿਘਨ ਢੰਗ ਨਾਲ ਚਲਦੇ ਰੱਖਣ ਵਿੱਚ ਮਦਦ ਲਈ ਹੋਰ ਸਰਵਿਸ, ਹੋਰ ਸਟਾਫ ਅਤੇ ਹੋਰ ਸੁਰੱਖਿਆ ਜੋੜ ਰਹੇ ਹਾਂ। ਆਪਣੀ ਜਰਸੀ ਪਾਓ, ਆਪਣੀ ਟੀਮ ਭਾਵਨਾ ਲਿਆਓ, ਅਤੇ ਸਵਾਰੀ ਦਾ ਬੰਦੋਬਸਤ ਟ੍ਰਾਂਜ਼ਿਟ ਕਰੇਗੀ।

ਇਸ ਪੰਨੇ 'ਤੇ

    ਟ੍ਰਾਂਜ਼ਿਟ ਅਲਰਟਸ (ਚੌਕਸੀਆਂ) ਨਾਲ ਸੂਚਿਤ ਰਹੋ

    An Illustration of a person using their smartphone to check Transit Alerts

    ਤੁਹਾਡੇ ਦੁਆਰਾ ਸਭ ਤੋਂ ਵੱਧ ਵਰਤੇ ਜਾਣ ਵਾਲੇ ਰੂਟਾਂ ਅਤੇ ਟ੍ਰਾਂਜ਼ਿਟ ਦੀਆਂ ਸਰਵਿਸਾਂ ਵਿੱਚ ਦੇਰੀ, ਰੂਟ ਵਿੱਚ ਤਬਦੀਲੀਆਂ ਅਤੇ ਸਰਵਿਸ ਵਿੱਚ ਰੁਕਾਵਟਾਂ ਬਾਰੇ ਤੁਰੰਤ ਸੂਚਨਾ ਪ੍ਰਾਪਤ ਕਰਨ ਲਈ ਸਾਈਨ ਅੱਪ ਕਰੋ।

    ਅੱਜ ਹੀ ਸਾਈਨ ਅੱਪ ਕਰੋ


    ਵੈਨਕੂਵਰ ਵਿੱਚ ਨਵੇਂ ਹੋ?

    ਜੀ ਆਇਆਂ ਨੂੰ! ਜੇਕਰ ਤੁਸੀਂ ਮੈਟਰੋ ਵੈਨਕੂਵਰ ਖੇਤਰ ਵਿੱਚ ਟ੍ਰਾਂਜ਼ਿਟ ਲਈ ਨਵੇਂ ਹੋ, ਤਾਂ ਭਰੋਸੇ ਨਾਲ ਯਾਤਰਾ ਕਰਨ ਲਈ ਲੋੜੀਂਦੀ ਹਰ ਚੀਜ਼ ਸਿੱਖਣ ਲਈ ਸਾਡੇ ਟ੍ਰਾਂਜ਼ਿਟ ਫਾਰ ਨਿਊ ਰਾਈਡਰਜ਼ ਪੰਨੇ 'ਤੇ ਜਾਓ, ਜਿਸ ਵਿੱਚ ਕਿਰਾਏ, ਪਹੁੰਚਯੋਗਤਾ, ਨਕਸ਼ੇ, ਯਾਤਰਾ ਦੀ ਯੋਜਨਾਬੰਦੀ, ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

    ਟ੍ਰਾਂਜ਼ਿਟ ਫਾਰ ਨਿਊ ਰਾਈਡਰਜ਼ ਪੰਨੇ 'ਤੇ ਜਾਓ

    ਘੁੰਮਣਾ-ਫਿਰਨਾ

    Passenger using the TransLink website on the bus

    ਟ੍ਰਾਂਜ਼ਿਟ 'ਤੇ ਮੈਟਰੋ ਵੈਨਕੂਵਰ ਵਿੱਚ ਘੁੰਮਣ-ਫਿਰਨ ਦਾ ਸਭ ਤੋਂ ਸੌਖਾ ਤਰੀਕਾ ਗੂਗਲ ਮੈਪਸ ਦੀ ਵਰਤੋਂ ਹੈ।

    ਸਮਾਗਮਾਂ ਵਾਲੇ ਥਾਵਾਂ ਦੇ ਨੇੜੇ ਅਸਥਾਈ ਤੌਰ 'ਤੇ ਸੜਕਾਂ ਬੰਦ ਹੋਣ, ਨਿਯੰਤਰਿਤ ਖੇਤਰਾਂ ਅਤੇ ਟ੍ਰੈਫਿਕ ਦੇ ਪ੍ਰਬੰਧ ਲਈ ਉਪਾਵਾਂ ਕਾਰਨ, ਮੈਚ ਵਾਲੇ ਦਿਨ ਵੱਖਰੇ ਦਿਖਾਈ ਦੇਣਗੇ ਅਤੇ ਮਹਿਸੂਸ ਹੋਣਗੇ। ਟ੍ਰਾਂਜ਼ਿਟ ਦੇ ਸਵਾਰਾਂ ਨੂੰ ਆਪਣੀ ਯਾਤਰਾ ਵਿੱਚ ਯਾਤਰਾ ਲਈ ਵਾਧੂ ਸਮਾਂ ਜੋੜਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

    ਅੱਗੇ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਜਨਤਕ ਸਾਧਨਾਂ ਦੀਆਂ ਚੌਕਸੀਆਂਲਈ ਸਾਈਨ ਅੱਪ ਕਰਕੇ ਸੂਚਿਤ ਰਹੋ। ਤੁਹਾਡੀ ਯਾਤਰਾ ਨੂੰ ਪ੍ਰਭਾਵਿਤ ਕਰ ਸਕਣ ਵਾਲੀਆਂ ਸਰਵਿਸ ਵਿੱਚ ਰੁਕਾਵਟਾਂ, ਅੱਪਡੇਟਾਂ, ਜਾਂ ਤਬਦੀਲੀਆਂ ਬਾਰੇ ਤੁਹਾਨੂੰ ਟੈਕਸਟ (ਐੱਸ ਐੱਮ ਐੱਸ) ਅਤੇ/ਜਾਂ ਈਮੇਲ ਸੂਚਨਾਵਾਂ ਪ੍ਰਾਪਤ ਹੋਣਗੀਆਂ।

    ਮਦਦ ਦੀ ਲੋੜ ਹੈ?

    A SkyTrain Attendant in a safety vest and cap helps a passenger by pointing at a transit map.

    ਸਾਡੀ ਗਾਹਕਾਂ ਨੂੰ ਜਾਣਕਾਰੀ ਦੀਆਂ ਸੇਵਾਵਾਂ ਦੇਣ ਵਾਲੀ ਦੋਸਤਾਨਾ ਟੀਮ ਸਿਰਫ਼ ਇੱਕ ਫੋਨ ਕਾਲ ਦੀ ਦੂਰੀ 'ਤੇ ਹੈ, ਜੋ ਸਵੇਰ ਦੇ 6:30 ਵਜੇ ਤੋਂ ਰਾਤ ਦੇ 10:00 ਵਜੇ ਤੱਕ, ਪੈਸੀਫਿਕ ਟਾਈਮ, ਹਫ਼ਤੇ ਦੇ ਸੱਤ ਦਿਨ ਉਪਲਬਧ ਹੈ। ਟੂਰਨਾਮੈਂਟ ਦੌਰਾਨ, ਬੀਸੀ ਪਲੇਸ ਅਤੇ ਫੀਫਾ ਫੈਨ ਫੈਸਟੀਵਲ ਵੈਨਕੂਵਰ ਤੋਂ ਬਾਹਰ ਜਾਣ ਵਾਲੇ ਗਾਹਕਾਂ ਦੀ ਮਦਦ ਕਰਨ ਲਈ ਇਹ ਸਮਾਂ ਮੈਚ ਖਤਮ ਹੋਣ ਦੇ ਸਮੇਂ ਤੋਂ ਦੋ ਘੰਟੇ ਜਾਂ ਵੱਧ ਵਧਾ ਦਿੱਤਾ ਜਾਵੇਗਾ।

    ਅਸੀਂ 300 ਤੋਂ ਵੱਧ ਭਾਸ਼ਾਵਾਂ ਵਿੱਚ ਫ਼ੋਨ 'ਤੇ ਤੁਹਾਡੀ ਮਦਦ ਕਰ ਸਕਦੇ ਹਾਂ! ਕੰਮਕਾਜੀ ਘੰਟਿਆਂ ਦੌਰਾਨ ਸਾਨੂੰ ਕਾਲ ਕਰੋ ਅਤੇ ਏਜੰਟ ਨੂੰ ਆਪਣੀ ਪਸੰਦੀਦਾ ਭਾਸ਼ਾ ਦੱਸੋ। ਜਦੋਂ ਇੱਕ ਪ੍ਰਮਾਣਿਤ ਤੀਜੀ-ਧਿਰ ਦਾ ਅਨੁਵਾਦਕ ਕਾਲ ਵਿੱਚ ਸ਼ਾਮਲ ਹੁੰਦਾ ਹੈ ਤਾਂ ਤੁਹਾਨੂੰ ਹੋਲਡ 'ਤੇ ਰੱਖਿਆ ਜਾਵੇਗਾ। ਸਾਡੀਆਂ ਉਪਲਬਧ ਭਾਸ਼ਾਵਾਂ ਦੀ ਸੂਚੀ ਵੇਖੋ


    ਆਪਣੇ ਟ੍ਰਿਪ ਦੀ ਵਿਉਂਤ ਬਣਾਉ

    ਫੀਫਾ ਵਿਸ਼ਵ ਕੱਪ 2026™ ਲਈ 16 ਨੌਰਥ ਅਮਰੀਕਨ ਮੇਜ਼ਬਾਨ ਸ਼ਹਿਰਾਂ ਵਿੱਚੋਂ ਇੱਕ ਹੋਣ ਦੇ ਨਾਤੇ, ਮੈਟਰੋ ਵੈਨਕੂਵਰ ਲੱਖਾਂ ਸੈਲਾਨੀਆਂ ਦਾ ਸਵਾਗਤ ਕਰੇਗਾ। ਟ੍ਰਾਂਸਲਿੰਕ ਲੋਕਾਂ ਨੂੰ ਬੀਸੀ ਪਲੇਸ ਵੈਨਕੂਵਰ, ਫੀਫਾ ਫੈਨ ਫੈਸਟੀਵਲ™ ਵੈਨਕੂਵਰ, ਅਤੇ ਪੂਰੇ ਇਲਾਕੇ ਦੇ ਹੋਰ ਸਥਾਨਾਂ ਤੱਕ ਪਹੁੰਚਾਉਣ ਅਤੇ ਉੱਥੋਂ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

    ਟੂਰਨਾਮੈਂਟ ਦੌਰਾਨ, ਬੱਸਾਂ, ਸਕਾਈ ਟ੍ਰੇਨ, ਸੀਬੱਸ ਅਤੇ ਵੈਸਟ ਕੋਸਟ ਐਕਸਪ੍ਰੈੱਸ 'ਤੇ ਸਰਵਿਸ ਵਧਾਈ ਜਾਵੇਗੀ ਤਾਂ ਜੋ ਵੱਡੀ ਭੀੜ ਲਈ ਬੰਦੋਬਸਤ ਕਰਨ ਵਿੱਚ ਮਦਦ ਕੀਤੀ ਜਾ ਸਕੇ ਅਤੇ ਨਾਲ ਹੀ ਰੋਜ਼ਾਨਾ ਯਾਤਰਾਵਾਂ ਲਈ ਟ੍ਰਾਂਜ਼ਿਟ 'ਤੇ ਨਿਰਭਰ ਕਰਨ ਵਾਲੇ ਗਾਹਕਾਂ ਲਈ ਸਿਸਟਮ ਨੂੰ ਭਰੋਸੇਯੋਗ ਰੱਖਿਆ ਜਾ ਸਕੇ।

    ਸਮਰਪਿਤ ਅਤੇ ਹੋਰ ਬੱਸ ਸਰਵਿਸ

    ਟ੍ਰਾਂਸਲਿੰਕ ਅਤੇ ਕੋਸਟ ਮਾਊਂਟੇਨ ਬੱਸ ਕੰਪਨੀ (ਸੀ ਐੱਮ ਬੀ ਸੀ) ਫੀਫਾ ਵਿਸ਼ਵ ਕੱਪ 2026™ ਵੈਨਕੂਵਰ ਦੌਰਾਨ ਬੱਸਾਂ ਦੇ ਪ੍ਰਤੀ ਦਿਨ ਲਗਭਗ 600 ਵਾਧੂ ਟ੍ਰਿੱਪ ਪ੍ਰਦਾਨ ਕਰੇਗੀ, ਜਿਸ ਵਿੱਚ ਸ਼ਾਮਲ ਹਨ:

    • ਹੇਸਟਿੰਗਜ਼ ਪਾਰਕ/ਪੀ ਐਨ ਈ ਵਿਖੇ ਫੀਫਾ ਫੈਨ ਫੈਸਟੀਵਲ™ ਵੈਨਕੂਵਰ ਤੋਂ ਅਤੇ ਉੱਥੇ ਜਾਣ ਲਈ ਵਾਧੂ ਸਰਵਿਸ।

      • ਇੱਕ ਸਮਰਪਿਤ ਸ਼ਟਲ ਜੋ ਸਮਾਗਮ ਵਾਲੇ ਗਰਾਊਂਡਾਂ ਨੂੰ ਦੋਵਾਂ, ਐਕਸਪੋ ਅਤੇ ਮਿਲੇਨੀਅਮ ਲਾਈਨਾਂ ਨਾਲ ਜੋੜਦੀ ਹੈ।

      • ਰੂਟ R5, 14, 28, 130, ਅਤੇ 222 'ਤੇ ਵਧੇਰੇ ਵਾਰ ਸਰਵਿਸ ਅਤੇ ਆਸਾਨ ਪਹੁੰਚ।

    • ਵੈਨਕੂਵਰ ਵਿੱਚ ਹੋਰ ਬੱਸ ਸਰਵਿਸ।

      • ਡਾਊਨਟਾਊਨ ਵੈਨਕੂਵਰ ਦੇ ਸਭ ਤੋਂ ਵੱਧ ਭੀੜ-ਭੜੱਕੇ ਵਾਲੇ ਹਿੱਸਿਆਂ ਵਿੱਚ R5, 14, 19, ਅਤੇ 23 ਰੂਟਾਂ 'ਤੇ ਵਧਾਈ ਗਈ ਗਿਣਤੀ।

    • ਭੀੜ ਵਧਣ ਵੇਲੇ ਵਾਧੂ ਬੱਸਾਂ ਤਿਆਰ।

      • ਬੱਸਾਂ ਅਤੇ ਚਾਲਕ ਦਲ ਜਲਦੀ ਨਾਲ ਮਦਦ ਕਰਨ ਲਈ ਉਪਲਬਧ ਹੋਣਗੇ, ਜਿਸ ਵਿੱਚ ਟੀਮਾਂ ਦੁਆਰਾ ਸਰਵਿਸ 'ਤੇ ਸਿੱਧੀ ਨਿਗਰਾਨੀ ਰੱਖਣੀ ਸ਼ਾਮਲ ਹੈ।

    ਚੱਲਣ-ਫਿਰਨ ਵਿੱਚ ਮਦਦ ਦੀਆਂ ਲੋੜਾਂ ਵਾਲੇ ਗਾਹਕਾਂ ਦੀ ਅਸੀਂ ਕਿਵੇਂ ਮਦਦ ਕਰਦੇ ਹਾਂ ਇਸ ਬਾਰੇ ਵਧੇਰੇ ਜਾਣਕਾਰੀ ਲਈ ਇਸ ਪੰਨੇ ਦੇ ਪਹੁੰਚਯੋਗਤਾ ਭਾਗ 'ਤੇ ਜਾਓ।

    ਹੋਰ ਸਕਾਈਟ੍ਰੇਨ ਸਰਵਿਸ ਅਤੇ ਵਧਾਏ ਗਏ ਘੰਟੇ

    ਗਾਹਕਾਂ ਨੂੰ ਸੁਰੱਖਿਅਤ ਅਤੇ ਤੇਜ਼ੀ ਨਾਲ ਲਿਜਾਣ ਵਿੱਚ ਮਦਦ ਕਰਨ ਲਈ, ਸਕਾਈਟ੍ਰੇਨ ਦੀ ਸਰਵਿਸ ਵਧਾਈ ਜਾਵੇਗੀ, ਜਿਸ ਵਿੱਚ ਸ਼ਾਮਲ ਹਨ:

    • ਬੀਸੀ ਪਲੇਸ ਵੈਨਕੂਵਰ ਵਿਖੇ ਮੈਚਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਧੇਰੇ ਵਾਰ ਟਰੇਨਾਂ, ਹਰ 2 ਤੋਂ 2.5 ਮਿੰਟਾਂ ਬਾਅਦ ਡਾਊਨਟਾਊਨ ਸਟੇਸ਼ਨਾਂ 'ਤੇ ਆਉਣੀਆਂ (ਭੀੜ-ਭੜੱਕੇ ਵਾਲੇ ਘੰਟਿਆਂ ਵਾਂਗ)।

    • ਤਿੰਨੋਂ ਲਾਈਨਾਂ (ਕੈਨੇਡਾ, ਐਕਸਪੋ, ਅਤੇ ਮਿਲੇਨੀਅਮ) 'ਤੇ ਦੇਰ ਰਾਤ ਨੂੰ ਸਕਾਈਟ੍ਰੇਨ ਸਰਵਿਸ, ਹਰ ਇੱਕ ਦੇਰ ਰਾਤ ਦੇ ਮੈਚਾਂ (13 ਜੂਨ, 26 ਜੂਨ ਅਤੇ 2 ਜੁਲਾਈ) ਵਾਲੀਆਂ ਸ਼ਾਮਾਂ ਨੂੰ ਇੱਕ ਘੰਟਾ ਬਾਅਦ ਤੱਕ ਚੱਲਣੀਆਂ।

    • ਭੀੜ ਨੂੰ ਤੇਜ਼ੀ ਨਾਲ ਸਮੇਟਣ ਵਿੱਚ ਮਦਦ ਕਰਨ ਲਈ ਮੈਚਾਂ ਤੋਂ ਬਾਅਦ ਮੇਨ ਸਟਰੀਟ-ਸਾਇੰਸ ਵਰਲਡ ਸਟੇਸ਼ਨ ਤੋਂ ਖਾਲੀ ਟਰੇਨਾਂ ਸ਼ੁਰੂ ਹੋਣੀਆਂ।

    ਬੀਸੀ ਪਲੇਸ ਵੈਨਕੂਵਰ ਪਹੁੰਚਣਾ

    • ਮੈਚ ਦੇ ਦਿਨਾਂ 'ਤੇ, ਗਾਹਕਾਂ ਨੂੰ ਮੇਨ ਸਟਰੀਟ-ਸਾਇੰਸ ਵਰਲਡ ਸਟੇਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ।

    • ਸਥਾਨਕ ਮੈਚ ਵਾਲੇ ਦਿਨਾਂ 'ਤੇ ਸਟੇਡੀਅਮ-ਚਾਈਨਾਟਾਊਨ ਸਟੇਸ਼ਨ ਤੋਂ ਬੀਸੀ ਪਲੇਸ ਵੈਨਕੂਵਰ ਤੱਕ ਪੈਦਲ ਯਾਤਰੀਆਂ ਦੀ ਪਹੁੰਚ ਉਪਲਬਧ ਨਹੀਂ ਹੋਵੇਗੀ।

    ਸੀਬੱਸ ਦੀਆਂ ਯਾਤਰਾਵਾਂ ਵਧੇਰੇ ਵਾਰ

    ਫੀਫਾ ਵਿਸ਼ਵ ਕੱਪ 2026™ ਵੈਨਕੂਵਰ ਦੌਰਾਨ ਡਾਊਨਟਾਊਨ ਵੈਨਕੂਵਰ ਅਤੇ ਨੌਰਥ ਸ਼ੋਰ ਵਿਚਕਾਰ ਯਾਤਰਾ 'ਚ ਮਦਦ ਕਰਨ ਲਈ, ਸੀਬੱਸ ਇਹਨਾਂ ਤਰੀਕਿਆਂ ਨਾਲ ਚੱਲੇਗੀ:

    • ਟੂਰਨਾਮੈਂਟ ਦੌਰਾਨ ਸਾਰਾ ਦਿਨ, ਹਰ ਦਿਨ, ਹਰ 15 ਮਿੰਟਾਂ ਬਾਅਦ ਜਾਂ ਇਸ ਤੋਂ ਬਿਹਤਰ।

    • ਬੀਸੀ ਪਲੇਸ ਵੈਨਕੂਵਰ ਵਿਖੇ ਮੈਚਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਰ 10 ਮਿੰਟਾਂ ਬਾਅਦ।

    ਬੀਸੀ ਪਲੇਸ ਵੈਨਕੂਵਰ (13 ਜੂਨ, 26 ਜੂਨ ਅਤੇ 2 ਜੁਲਾਈ) ਵਿਖੇ ਦੇਰ ਰਾਤ ਦੇ ਮੈਚਾਂ ਵਾਲੀਆਂ ਸ਼ਾਮਾਂ ਨੂੰ ਸਕਾਈ ਟ੍ਰੇਨ ਦੇ ਘੰਟਿਆਂ ਨਾਲ ਮੇਲ ਕਰਨ ਲਈ ਸੀਬੱਸ ਦੀ ਸਰਵਿਸ ਇੱਕ ਘੰਟੇ ਤੱਕ ਵਧਾ ਦਿੱਤੀ ਜਾਵੇਗੀ।

    ਹਫਤੇ ਅੰਤ ਦੇ ਦਿਨਾਂ 'ਤੇ ਵਿਸ਼ੇਸ਼ ਵੈਸਟ ਕੋਸਟ ਐਕਸਪ੍ਰੈੱਸ ਟਰੇਨਾਂ

    ਹਫਤੇ ਅੰਤ ਦੇ ਦਿਨਾਂ 'ਤੇ ਹੋਣ ਵਾਲੇ ਮੈਚਾਂ ਲਈ ਯਾਤਰਾ 'ਚ ਸਹਾਇਤਾ ਕਰਨ ਲਈ ਵਾਧੂ ਸਰਵਿਸ:

    • ਸਨਿੱਚਰਵਾਰ, 13 ਜੂਨ ਅਤੇ ਐਤਵਾਰ, 21 ਜੂਨ ਨੂੰ ਵਿਸ਼ੇਸ਼ ਵਾਪਸੀ-ਟ੍ਰਿਪ ਸਰਵਿਸ।

    • ਇੱਕ ਪੱਛਮ ਵੱਲ ਜਾਣ ਵਾਲੀ ਟ੍ਰੇਨ ਮਿਸ਼ਨ ਤੋਂ ਮੈਚ ਸ਼ੁਰੂ ਹੋਣ ਤੋਂ ਲਗਭਗ ਤਿੰਨ ਘੰਟੇ ਪਹਿਲਾਂ ਰਵਾਨਾ ਹੋਵੇਗੀ

    • ਇੱਕ ਪੂਰਬ ਵੱਲ ਜਾਣ ਵਾਲੀ ਟ੍ਰੇਨ ਮੈਚ ਖਤਮ ਹੋਣ ਤੋਂ ਲਗਭਗ ਦੋ ਘੰਟੇ ਬਾਅਦ ਵਾਟਰਫਰੰਟ ਤੋਂ ਰਵਾਨਾ ਹੋਵੇਗੀ।

    ਟੂਰਨਾਮੈਂਟ ਦੌਰਾਨ ਪੈਦਲ ਚੱਲਣਾ, ਸਾਈਕਲ ਚਲਾਉਣਾ, ਚੱਲਣ-ਫਿਰਨ ਲਈ ਪਹੀਆਂ ਵਾਲਾ ਸਹਾਰਾ ਵਰਤਣਾ ਅਤੇ ਰਾਈਡ ਸ਼ੇਅਰਿੰਗ

    ਆਪਣੀ ਸਾਈਕਲ ਨੂੰ ਬਾਈਕ ਵੈਲੇਟ 'ਤੇ ਆਸਾਨੀ ਨਾਲ ਪਾਰਕ ਕਰੋ

    ਟ੍ਰਾਂਸਲਿੰਕ ਵੈਨਕੂਵਰ ਦੇ ਵੱਖ-ਵੱਖ ਸਥਾਨਾਂ 'ਤੇ ਬਾਈਕ ਵੈਲੇਟਸ ਲਿਆਉਣ ਲਈ ਭਾਈਵਾਲੀ ਕਰ ਰਹੀ ਹੈ; ਦੋ ਮੇਨ ਸਟਰੀਟ-ਸਾਇੰਸ ਵਰਲਡ ਸਟੇਸ਼ਨ ਅਤੇ ਪੀ ਐਨ ਈ ਮੈਦਾਨਾਂ (ਕੈਲਿਸਟਰ ਪਾਰਕ ਵਿੱਚ ਸਥਿਤ) 'ਤੇ ਫੀਫਾ ਫੈਨ ਫੈਸਟੀਵਲ ਦੇ ਨੇੜੇ ਸਥਿਤ ਹੋਣਗੇ। ਕੋਟ ਸੰਭਾਲਣ ਦੀ ਸਰਵਿਸ ਵਾਂਗ, ਬਾਈਕ ਵੈਲੇਟ ਦਾ ਸਟਾਫ ਤੁਹਾਡੀ ਸਾਈਕਲ ਨੂੰ ਟੈਗ ਕਰੇਗਾ ਅਤੇ ਸਾਈਕਲ ਨੂੰ ਵਾਪਸ ਲੈਣ ਲਈ ਤੁਹਾਨੂੰ ਇੱਕ ਸਟੱਬ (ਰਸੀਦ) ਦੇਵੇਗਾ। ਜਦੋਂ ਤੁਸੀਂ ਸਮਾਗਮਾਂ ਵਿੱਚ ਸ਼ਾਮਲ ਹੋ ਰਹੇ ਹੋਵੋਗੇ ਜਾਂ ਸ਼ਹਿਰ ਵਿੱਚ ਘੁੰਮ ਰਹੇ ਹੋਵੋਗੇ ਤਾਂ ਉਸ ਜਗ੍ਹਾ 'ਤੇ ਸਟਾਫ ਤੁਹਾਡੀ ਸਾਈਕਲ ਦੀ ਦੇਖਭਾਲ ਕਰੇਗਾ।

    ਬਾਈਕ ਸ਼ੇਅਰ ਅਤੇ ਸਕੂਟਰ ਸ਼ੇਅਰ ਨਾਲ ਸਾਈਕਲ ਦੀ ਵਰਤੋਂ ਕਰੋ, ਸਵਾਰੀ ਕਰੋ ਜਾਂ ਏਧਰ-ਓਧਰ ਆਓ-ਜਾਓ

    ਟ੍ਰਾਂਸਲਿੰਕ ਈਵੋਲਵ (ਨੌਰਥ ਸ਼ੋਰ'ਤੇ), ਮੋਬੀ ਬਾਏ ਰੌਜ਼ਰਜ਼, ਅਤੇ ਲਾਈਮ (ਵੈਨਕੂਵਰ ਵਿੱਚ) ਨਾਲ ਸਹਿਯੋਗ ਕਰ ਰਹੀ ਹੈ ਤਾਂ ਜੋ ਛੋਟੀਆਂ ਯਾਤਰਾਵਾਂ ਲਈ ਬਾਈਕ ਸ਼ੇਅਰ ਅਤੇ ਈ-ਸਕੂਟਰ ਸ਼ੇਅਰ ਤੱਕ ਪਹੁੰਚ ਨੂੰ ਇੱਕ ਸੁਖਾਲੀ ਚੋਣ ਬਣਾਇਆ ਜਾ ਸਕੇ।

    ਟ੍ਰਾਂਸਲਿੰਕ ਦੇ ਪਾਰਕ ਐਂਡ ਰਾਈਡਸ ਵਿੱਚੋਂ ਇੱਕ 'ਤੇ ਸੁਵਿਧਾਜਨਕ ਪਾਰਕਿੰਗ ਲੱਭੋ

    ਪਾਰਕਿੰਗ ਦੀ ਭਾਲ ਕਰ ਰਹੇ ਹੋ? ਟ੍ਰਾਂਸਲਿੰਕ ਨੇ ਤੁਹਾਨੂੰ ਪੂਰੇ ਇਲਾਕੇ ਵਿੱਚ ਕਈ ਪਾਰਕ ਐਂਡ ਰਾਈਡ ਸਥਾਨਾਂ ਨਾਲ ਕਵਰ ਕੀਤਾ ਹੈ, ਜਿਸ ਵਿੱਚ ਸਕਾਈ ਟ੍ਰੇਨ, ਬੱਸ ਅਤੇ ਵੈਸਟ ਕੋਸਟ ਐਕਸਪ੍ਰੈੱਸ ਦੁਆਰਾ ਡਾਊਨਟਾਊਨ ਵੈਨਕੂਵਰ ਨਾਲ ਤੇਜ਼ ਕਨੈਕਸ਼ਨ ਸ਼ਾਮਲ ਹਨ।


    ਇੰਟਰਐਕਟਿਵ ਨਕਸ਼ਾ

    ਬੀਸੀ ਪਲੇਸ ਵੈਨਕੂਵਰ, ਵਾਈ ਵੀ ਆਰ ਏਅਰਪੋਰਟ, ਅਤੇ ਹੇਸਟਿੰਗਜ਼ ਪਾਰਕ ਵਿਖੇ ਫੀਫਾ ਫੈਨ ਫੈਸਟੀਵਲ™ ਵੈਨਕੂਵਰ ਵਰਗੇ ਮੁੱਖ ਸਥਾਨਾਂ ਨੂੰ ਦੇਖਣ ਲਈ ਹੇਠਾਂ ਦਿੱਤੇ ਇੰਟਰਐਕਟਿਵ ਨਕਸ਼ੇ ਦੀ ਵਰਤੋਂ ਕਰੋ, ਨਾਲ ਹੀ ਉਹਨਾਂ ਵਿਚਕਾਰ ਸਫਰ ਕਰਨ ਲਈ ਸਭ ਤੋਂ ਵਧੀਆ ਟ੍ਰਾਂਜ਼ਿਟ ਦੀਆਂ ਚੋਣਾਂ ਦੀ ਵੀ।


    ਮੁੱਖ ਮੰਜ਼ਿਲਾਂ

    ਹੇਠਾਂ ਦਿੱਤਾ ਗਿਆ ਹਰ ਪੰਨਾ ਉਸ ਟਿਕਾਣੇ ਲਈ ਸਰਵਿਸ ਦੇਣ ਵਾਲੇ ਰੂਟਾਂ ਅਤੇ ਢੰਗਾਂ ਲਈ ਥਾਂ ਅਨੁਸਾਰ-ਵਿਸ਼ੇਸ਼ ਟ੍ਰਾਂਜ਼ਿਟ ਚੌਕਸੀਆਂ, ਵਿਸ਼ੇਸ਼ ਚੌਕਸੀਆਂ ਲਈ ਸਾਈਨ ਅੱਪ ਕਰਨ, ਅਤੇ ਟਾਈਮ-ਟੇਬਲਾਂ ਦੇ ਤੁਰੰਤ ਲਿੰਕ ਪ੍ਰਦਾਨ ਕਰਦਾ ਹੈ।

    ਬੀਸੀ ਪਲੇਸ ਵੈਨਕੂਵਰ

    BC Place from False Creek at sunset

    ਮੈਚ ਵਾਲੇ ਦਿਨ, ਬੀਸੀ ਪਲੇਸ ਵੈਨਕੂਵਰ ਤੱਕ ਪਹੁੰਚਣ ਦਾ ਸਭ ਤੋਂ ਵਧੀਆ ਰਾਹ ਮੇਨ ਸਟਰੀਟ-ਸਾਇੰਸ ਵਰਲਡ ਸਟੇਸ਼ਨ ਹੈ। ਇਹ ਸਟੇਸ਼ਨ ਸਿੱਧਾ ਦ ਲਾਸਟ ਮਾਈਲ ਪੈਦਲ ਰੂਟ ਨਾਲ ਜੁੜਦਾ ਹੈ ਜੋ ਕੈਰਲ ਸਟਰੀਟ ਅਤੇ ਪੈਸੀਫਿਕ ਬੁਲੇਵਾਰਡ ਵਿਖੇ ਸਟੇਡੀਅਮ ਦੇ ਮੁੱਖ ਦਰਵਾਜ਼ੇ ਤੱਕ ਜਾਂਦਾ ਹੈ।


    ਮੈਚ ਵਾਲੇ ਦਿਨ ਪਹੁੰਚ

    ਸਟੇਡੀਅਮ-ਚਾਈਨਾਟਾਊਨ ਸਟੇਸ਼ਨ ਅਤੇ ਯੇਲਟਾਊਨ-ਰਾਊਂਡਹਾਊਸ ਸਟੇਸ਼ਨ ਖੁੱਲ੍ਹੇ ਰਹਿਣਗੇ, ਪਰ ਦੋਵਾਂ ਸਟੇਸ਼ਨਾਂ ਤੋਂ ਬੀਸੀ ਪਲੇਸ ਵੈਨਕੂਵਰ ਤੱਕ ਸੀਮਤ ਪਹੁੰਚ ਹੋਵੇਗੀ।

    • ਸਟੇਡੀਅਮ-ਚਾਈਨਾਟਾਊਨ ਸਟੇਸ਼ਨ 'ਤੇ ਐਕਸਪੋ ਬੁਲੇਵਾਰਡ (ਹੇਠਲਾ) ਵਾਲਾ ਅੰਦਰ ਵੜਣ ਦਾ ਰਾਹ ਬੰਦ ਰਹੇਗਾ।

    • ਗਾਹਕ ਫਿਰ ਵੀ ਕੀਫਰ ਸਟਰੀਟ ਅਤੇ ਬੀਟੀ ਸਟਰੀਟ ਰਾਹੀਂ ਸਟੇਡੀਅਮ-ਚਾਈਨਾਟਾਊਨ ਸਟੇਸ਼ਨ ਵਿੱਚ ਦਾਖਲ ਹੋ ਸਕਦੇ ਹਨ।

    ਹੇਸਟਿੰਗਜ਼ ਪਾਰਕ ਵਿਖੇ ਫੀਫਾ ਫੈਨ ਫੈਸਟੀਵਲ™ ਵੈਨਕੂਵਰ

    3D rendering of the new Freedom Mobile Ampitheatre at the PNE

    ਫੀਫਾ ਫੈਨ ਫੈਸਟੀਵਲ™ ਵੈਨਕੂਵਰ ਇਤਿਹਾਸਕ ਪੀ ਐਨ ਈ ਮੈਦਾਨਾਂ 'ਤੇ ਸਥਿਤ ਹੇਸਟਿੰਗਜ਼ ਪਾਰਕ ਵਿਖੇ ਹੋਵੇਗਾ। ਫੀਫਾ ਫੈਨ ਫੈਸਟੀਵਲ™ ਵੈਨਕੂਵਰ ਇਕੱਠੇ ਹੋਣ ਦਾ ਕੇਂਦਰੀ ਸਥਾਨ ਹੋਵੇਗਾ ਜਿੱਥੇ ਪ੍ਰਸੰਸਕ ਜਸ਼ਨ ਮਨਾ ਸਕਦੇ ਹਨ, ਮੈਚਾਂ ਦੇ ਸਿੱਧੇ ਪ੍ਰਸਾਰਨ ਦੇਖ ਸਕਦੇ ਹਨ, ਅਤੇ ਮਨੋਰੰਜਨ ਦੀਆਂ ਕਈ ਪੇਸ਼ਕਾਰੀਆਂ ਦਾ ਅਨੰਦ ਮਾਣ ਸਕਦੇ ਹਨ।

    ਅਸੀਂ ਪ੍ਰਸੰਸਕਾਂ ਦੀ ਫੈਸਟੀਵਲ ਤੱਕ ਆਉਣ-ਜਾਣ ਵਿੱਚ ਮਦਦ ਕਰਨ ਲਈ ਬੱਸ ਸਰਵਿਸ ਵਧਾ ਰਹੇ ਹਾਂ, ਜਿਸ ਵਿੱਚ ਸਮਾਗਮ ਵਾਲੇ ਮੈਦਾਨਾਂ ਨੂੰ ਦੋਵਾਂ, ਐਕਸਪੋ ਅਤੇ ਮਿਲੇਨੀਅਮ ਲਾਈਨਾਂ ਨਾਲ ਜੋੜਨ ਵਾਲੀ ਇੱਕ ਸਮਰਪਿਤ ਸ਼ਟਲ ਵੀ ਸ਼ਾਮਲ ਹੈ।

    ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ (ਵਾਈ ਵੀ ਆਰ)

    Distant aerial shot of YVR at sunrise

    ਵਾਈ ਵੀ ਆਰ ਅਤੇ ਡਾਊਨਟਾਊਨ ਵੈਨਕੂਵਰ ਵਿਚਕਾਰ ਕੈਨੇਡਾ ਲਾਈਨ ਸਕਾਈਟ੍ਰੇਨ 'ਤੇ ਸਫਰ ਕਰਨਾ ਆਸਾਨ ਹੈ। ਤੁਸੀਂ ਸਿਰਫ਼ 25 ਮਿੰਟਾਂਵਿੱਚ ਡਾਊਨਟਾਊਨ ਪਹੁੰਚ ਸਕਦੇ ਹੋ।

    ਵਾਈ ਵੀ ਆਰ–ਏਅਰਪੋਰਟ ਸਟੇਸ਼ਨ ਅੰਤਰਰਾਸ਼ਟਰੀ ਅਤੇ ਘਰੇਲੂ ਟਰਮੀਨਲਾਂ ਦੇ ਵਿਚਕਾਰ ਮੱਧ ਵਿੱਚ ਸਥਿਤ ਹੈ— ਤੁਸੀਂ ਸਿਰਫ "ਟ੍ਰੇਨ ਟੂ ਸਿਟੀ" ਦੇ ਚਿੰਨ੍ਹਾਂ ਦੀ ਪਾਲਣਾ ਕਰਨੀ ਹੈ।


    ਸਰਵਜਨਿਕ ਆਵਾਜਾਈ ਵਰਤੋ ਅਤੇ ਸਥਾਨਕ ਆਫ਼ਰਾਂ ਤੱਕ ਪਹੁੰਚ ਕਰੋ!

    ਅਸੀਂ ਸਥਾਨਕ ਕਾਰੋਬਾਰਾਂ ਦੀ ਇੱਕ ਸ਼ਾਨਦਾਰ ਲੜੀ ਨਾਲ ਸਾਂਝेदारी ਕੀਤੀ ਹੈ, ਜੋ ਸਭ ਹੀ ਵੈਧ ਕਿਰਾਏ ਦਾ ਸਬੂਤ ਰੱਖਣ ਵਾਲੇ ਸਰਵਜਨਿਕ ਆਵਾਜਾਈ ਯਾਤਰੀਆਂ ਲਈ ਵਿਸ਼ੇਸ਼ ਛੂਟਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ। ਲੁਕੀਆਂ ਹੋਈਆਂ ਵਧੀਆ ਥਾਵਾਂ ਤੋਂ ਲੈ ਕੇ ਪਰਿਵਾਰ ਦੇ ਮਨਪਸੰਦ ਚੋਣਾਂ ਤੱਕ, ਹਰ ਕਿਸੇ ਲਈ ਕੁਝ ਨਾ ਕੁਝ ਹੈ — ਅਤੇ ਇਹ ਸਭ ਕੁਝ ਸਰਵਜਨਿਕ ਆਵਾਜਾਈ ਰਾਹੀਂ ਆਸਾਨੀ ਨਾਲ ਪਹੁੰਚਯੋਗ ਹੈ।

    ਸਾਡੇ ਆਫ਼ਰ ਪੇਜ ਦਾ ਦੌਰਾ ਕਰੋ ਤਾਂ ਜੋ ਤੁਸੀਂ ਜਾਣ ਸਕੋ ਕਿ ਵਿਸ਼ੇਸ਼ ਆਫ਼ਰਾਂ ਅਤੇ ਛੂਟਾਂ ਨੂੰ ਕਿਵੇਂ ਅਨਲੌਕ ਕਰਨਾ ਹੈ।

    ਆਫ਼ਰ ਵੇਖੋ

    ਅਕਸਰ ਪੁੱਛੇ ਜਾਣ ਵਾਲੇ ਸਵਾਲ

    ਤੁਸੀਂ ਇਹ ਕਿਵੇਂ ਯਕੀਨੀ ਬਣਾਉਗੇ ਕਿ ਫੀਫਾ ਵਿਸ਼ਵ ਕੱਪ 2026™ ਵੈਨਕੂਵਰ ਦੌਰਾਨ ਟ੍ਰਾਂਸਲਿੰਕ ਦੇ ਨਿਯਮਤ ਗਾਹਕ ਵੀ ਉੱਥੇ ਪਹੁੰਚ ਸਕਣ ਜਿੱਥੇ ਉਹਨਾਂ ਨੂੰ ਜਾਣ ਦੀ ਲੋੜ ਹੈ?

    ਮੌਜੂਦਾ ਟ੍ਰਾਂਸਲਿੰਕ ਗਾਹਕ ਤਰਜੀਹ ਬਣੇ ਰਹਿੰਦੇ ਹਨ, ਅਤੇ ਅਸੀਂ ਜਾਣਦੇ ਹਾਂ ਕਿ ਲੋਕਾਂ ਨੂੰ ਟੂਰਨਾਮੈਂਟ ਦੌਰਾਨ ਵੀ ਕੰਮ, ਸਕੂਲ ਅਤੇ ਮੁਲਾਕਾਤਾਂ ਲਈ ਟ੍ਰਾਂਜ਼ਿਟ ਦੀ ਲੋੜ ਹੁੰਦੀ ਹੈ। ਇਸੇ ਲਈ ਟ੍ਰਾਂਸਲਿੰਕ ਬੀਸੀ ਪਲੇਸ ਵੈਨਕੂਵਰ ਅਤੇ ਫੀਫਾ ਫੈਨ ਫੈਸਟੀਵਲ™ ਵੈਨਕੂਵਰ ਵਿਖੇ ਮੈਚਾਂ ਨੂੰ ਕਵਰ ਕਰਨ ਲਈ ਸਰਵਿਸ ਜੋੜ ਰਹੀ ਹੈ। ਮੁੱਖ ਖੇਤਰਾਂ ਵਿੱਚ ਵਧੇਰੇ ਸਰਵਿਸ ਭੀੜ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਸਿਸਟਮ ਨੂੰ ਚਲਦਾ ਰੱਖਦੀ ਹੈ।

    ਜੇਕਰ ਰਾਹ ਬਦਲਣ ਜਾਂ ਟਾਈਮ ਟੇਬਲ ਵਿੱਚ ਤਬਦੀਲੀ ਕਰਨ ਦੀ ਲੋੜ ਪੈਂਦੀ ਹੈ, ਤਾਂ ਟ੍ਰਾਂਸਲਿੰਕ ਸਾਡੇ ਆਮ ਚੈਨਲਾਂ ਰਾਹੀਂ ਜਲਦੀ ਅਤੇ ਅਕਸਰ ਜਾਣਕਾਰੀ ਸਾਂਝੀ ਕਰੇਗਾ ਤਾਂ ਜੋ ਗਾਹਕ ਅੱਗੇ ਦੀ ਯੋਜਨਾ ਬਣਾ ਸਕਣ।

    ਕੀ ਮੈਚ ਵਾਲੇ ਦਿਨਾਂ 'ਤੇ ਵਾਧੂ ਟ੍ਰਾਂਜ਼ਿਟ ਸਰਵਿਸ ਹੋਵੇਗੀ?

    ਹਾਂ। ਟ੍ਰਾਂਸਲਿੰਕ ਮੈਚ ਵਾਲੇ ਦਿਨਾਂ 'ਤੇ ਸਰਵਿਸ ਵਧਾਏਗੀ, ਜੋ ਅਸੀਂ ਵੱਡੇ ਸਮਾਗਮਾਂ ਲਈ ਪਹਿਲਾਂ ਹੀ ਕਰਦੇ ਹਾਂ। ਇਸ ਵਿੱਚ ਵਧੇਰੇ ਵਾਰ ਸਕਾਈ ਟ੍ਰੇਨ ਸਰਵਿਸ, ਮੁੱਖ ਰੂਟਾਂ 'ਤੇ ਵਾਧੂ ਬੱਸਾਂ, ਸੀਬੱਸ ਦੇ ਵੱਧ ਗੇੜੇ, ਹਫਤੇ ਅੰਤ ਦੇ ਦਿਨਾਂ 'ਤੇ ਵੈਸਟ ਕੋਸਟ ਐਕਸਪ੍ਰੈੱਸ ਦੀਆਂ ਵਿਸ਼ੇਸ਼ ਟ੍ਰਿੱਪ, ਅਤੇ ਲੋੜ ਪੈਣ 'ਤੇ ਬਾਅਦ ਦੀ ਸਰਵਿਸ ਸ਼ਾਮਲ ਹੈ। ਮੈਚ ਵਾਲੇ ਦਿਨ ਸਰਵਿਸ ਵਿੱਚ ਵਾਧੇ ਬਾਰੇ ਹੋਰ ਵੇਰਵੇ ਟ੍ਰਾਂਜ਼ਿਟ ਸਰਵਿਸ ਵਿੱਚ ਤਬਦੀਲੀ ਪੰਨੇ'ਤੇ ਮਿਲ ਸਕਦੇ ਹਨ।

    ਕੀ ਤੁਸੀਂ ਟੂਰਨਾਮੈਂਟ ਦੌਰਾਨ ਵਾਧੂ ਸਕਾਈਟ੍ਰੇਨ ਸਰਵਿਸ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੇ ਹੋ?

    ਹਾਂ। ਬੀਸੀ ਪਲੇਸ ਵੈਨਕੂਵਰ ਵਿਖੇ ਮੈਚਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਕਾਈਟ੍ਰੇਨ ਸਰਵਿਸ ਵਧਾਈ ਜਾਵੇਗੀ, ਜਿਸ ਵਿੱਚ ਹਰ 2 ਤੋਂ 2.5 ਮਿੰਟਾਂ ਬਾਅਦ ਡਾਊਨਟਾਊਨ ਵਿੱਚੋਂ ਟਰੇਨਾਂ ਚੱਲਣਗੀਆਂ। ਇਸ ਤੋਂ ਇਲਾਵਾ, ਕੈਨੇਡਾ ਲਾਈਨ, ਐਕਸਪੋ ਲਾਈਨ, ਅਤੇ ਮਿਲੇਨੀਅਮ ਲਾਈਨ 'ਤੇ ਸਕਾਈਟ੍ਰੇਨ ਸਰਵਿਸ 13 ਜੂਨ, 26 ਜੂਨ ਅਤੇ 2 ਜੁਲਾਈ ਨੂੰ ਦੇਰ ਸ਼ਾਮ ਦੇ ਮੈਚਾਂ ਲਈ ਇੱਕ ਘੰਟਾ ਬਾਅਦ ਤੱਕ ਚੱਲੇਗੀ।

    ਬਾਅਦ ਦੇ ਸਕਾਈਟ੍ਰੇਨ ਘੰਟਿਆਂ ਦਾ ਸਮਰਥਨ ਕਰਨ ਲਈ, ਮੁੱਖ ਕੇਂਦਰਾਂ 'ਤੇ ਵਾਧੂ ਬੱਸ ਸਰਵਿਸ ਵੀ ਉਪਲਬਧ ਹੋਵੇਗੀ, ਜਿਵੇਂ ਕਿ ਟ੍ਰਾਂਸਲਿੰਕ ਨਵੇਂ ਸਾਲ ਦੀ ਸ਼ਾਮ ਨੂੰ ਪ੍ਰਦਾਨ ਕਰਦੀ ਹੈ। ਬੱਸਾਂ ਬ੍ਰਿਜਪੋਰਟ ਸਟੇਸ਼ਨ, ਸਰੀ ਸੈਂਟਰਲ ਸਟੇਸ਼ਨ ਅਤੇ ਕੋਕੁਇਟਲਮ ਸੈਂਟਰਲ ਸਟੇਸ਼ਨ ਸਮੇਤ ਸਥਾਨਾਂ 'ਤੇ ਸਕਾਈਟ੍ਰੇਨ ਦੀ ਆਖਰੀ ਰਵਾਨਗੀ ਨੂੰ ਮਿਲਣਗੀਆਂ।

    ਕੀ ਟੂਰਨਾਮੈਂਟ ਦੌਰਾਨ ਟ੍ਰਾਂਜ਼ਿਟ 'ਤੇ ਬਾਈਕ, ਈ-ਬਾਈਕ ਅਤੇ ਸਕੂਟਰ ਦੀਆਂ ਕੋਈ ਪਾਬੰਦੀਆਂ ਹੋਣਗੀਆਂ?

     

    ਭਾਰੀ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਬਾਈਕ, ਈ-ਬਾਈਕ ਅਤੇ ਸਕੂਟਰ 'ਤੇ ਕੁਝ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ, ਜਿਸ ਵਿੱਚ ਭੀੜ ਦੀ ਸਿਖਰ ਵਾਲੇ ਘੰਟੇ (ਕੰਮ-ਕਾਰ ਦੇ ਦਿਨਾਂ 'ਚ ਸਵੇਰ ਦੇ 7 ਵਜੇ ਤੋਂ 9 ਵਜੇ ਅਤੇ ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ) ਅਤੇ ਮੈਚ ਵਾਲੇ ਦਿਨ ਸ਼ਾਮਲ ਹਨ। ਸਾਈਕਲ ਸਵਾਰਾਂ ਨੂੰ ਆਪਣੀਆਂ ਸਾਈਕਲਾਂ ਨੂੰ ਟ੍ਰਾਂਜ਼ਿਟ 'ਤੇ ਚੜ੍ਹਾਉਣ ਤੋਂ ਪਹਿਲਾਂ ਭੀੜ ਘੱਟ ਹੋਣ ਤੱਕ ਉਡੀਕ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਡੇ ਟ੍ਰਾਂਜ਼ਿਟ ਉੱਪਰ ਬਾਈਕ ਪੰਨੇ 'ਤੇ ਹੋਰ ਜਾਣੋ।


    ਦੁਰਘਟਨਾਵਾਂ ਅਤੇ ਨੁਕਸਾਨਦੇਹ ਵਿਹਾਰਾਂ ਤੋਂ ਸੁਰੱਖਿਆ

    Transit Security speaking with a group of kids

    ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਪੂਰੇ ਟੂਰਨਾਮੈਂਟ ਦੌਰਾਨ, ਅਸੀਂ ਭੀੜ ਨੂੰ ਸੰਭਾਲਣ, ਸਵਾਲਾਂ ਦੇ ਜਵਾਬ ਦੇਣ ਅਤੇ ਸੁਰੱਖਿਆ ਦਾ ਸਮਰਥਨ ਕਰਨ ਲਈ ਟ੍ਰਾਂਜ਼ਿਟ ਦੇ ਲੋਕਾਂ ਨਾਲ ਵਾਹ ਪੈਣ ਵਾਲੇ ਸਟਾਫ ਅਤੇ ਵਲੰਟੀਅਰਾਂ ਨੂੰ ਵਧਾ ਰਹੇ ਹਾਂ। ਸਾਡੇ ਸੇਫਟੀ ਅਤੇ ਸਕਿਉਰਿਟੀ ਵੈਬਪੇਜ 'ਤੇ ਟ੍ਰਾਂਜ਼ਿਟ 'ਤੇ ਸੁਰੱਖਿਅਤ ਰਹਿਣ ਦੇ ਤਰੀਕਿਆਂ ਬਾਰੇ ਹੋਰ ਜਾਣੋ।

    ਕਿਰਪਾ ਕਰਕੇ ਆਪਣੇ ਆਲੇ ਦੁਆਲੇ ਬਾਰੇ ਚੌਕਸ ਰਹੋ। ਜੇਕਰ ਤੁਸੀਂ ਕੁਝ ਦੇਖਦੇ ਹੋ, ਤਾਂ ਕੁਝ ਕਹੋ — ਕਿਸੇ ਵੀ ਅਸਧਾਰਨ ਵਿਹਾਰ ਜਾਂ ਘਟਨਾਵਾਂ ਦੀ ਰਿਪੋਰਟ ਟ੍ਰਾਂਜ਼ਿਟ ਦੇ ਵਰਦੀਧਾਰੀ ਕਰਮਚਾਰੀ ਨੂੰ ਕਰੋ ਜਾਂ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੂੰ 87.77.77 'ਤੇ ਟੈਕਸਟ ਕਰਕੇ ਰਿਪੋਰਟ ਕਰੋ (ਨੋਟ: ਤੁਹਾਡੀ ਫੋਨ ਕੰਪਨੀ ਵੱਲੋਂ ਟੈਕਸਟ ਸੁਨੇਹੇ ਦੇ ਖਰਚੇ ਲਾਗੂ ਹੋ ਸਕਦੇ ਹਨ)।

    ਕਿਸੇ ਘਟਨਾ ਦੀ ਰਿਪੋਰਟ ਕਰਨਾ

    ਐਮਰਜੈਂਸੀ ਲਈ 911 'ਤੇ ਫੋਨ ਕਰੋ।

    ਗੈਰ-ਐਮਰਜੈਂਸੀ ਲਈ ਸਿੱਧਾ ਟ੍ਰਾਂਜ਼ਿਟ ਪੁਲਿਸ ਨਾਲ ਸੰਪਰਕ ਕਰੋ:

    ਕਿਰਪਾ ਕਰਕੇ ਧਿਆਨ ਦਿਓ ਕਿ 87.77.77 'ਤੇ ਟੈਕਸਟ ਸੁਨੇਹਿਆਂ ਦੀ ਸਰਵਿਸ ਸਿਰਫ਼ ਕੈਨੇਡੀਅਨ ਫ਼ੋਨ ਨੰਬਰਾਂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਲਈ ਹੈ (ਤੁਹਾਡੀ ਫੋਨ ਕੰਪਨੀ ਵੱਲੋਂ ਟੈਕਸਟ ਸੁਨੇਹੇ ਦੇ ਖਰਚੇ ਲਾਗੂ ਹੋ ਸਕਦੇ ਹਨ)। ਗੈਰ-ਕੈਨੇਡੀਅਨ ਨੰਬਰਾਂ ਤੋਂ ਕੀਤਾ ਕੋਈ ਵੀ ਸੰਚਾਰ ਸਾਡੇ ਤੱਕ ਨਹੀਂ ਪਹੁੰਚੇਗਾ ਜਾਂ ਉਸ ਦਾ ਜਵਾਬ ਨਹੀਂ ਦਿੱਤਾ ਜਾਵੇਗਾ। ਜੇਕਰ ਤੁਸੀਂ ਅੰਤਰਰਾਸ਼ਟਰੀ ਫ਼ੋਨ ਨੰਬਰ ਦੀ ਵਰਤੋਂ ਕਰ ਰਹੇ ਹੋ ਤਾਂ 604.515.8300 'ਤੇ ਕਾਲ ਕਰੋ।

    ਟ੍ਰਾਂਜ਼ਿਟ ਦੀ ਸੁਰੱਖਿਅਤ ਅਤੇ ਨਿਰਵਿਘਨ ਸਵਾਰੀ ਲਈ ਸੁਝਾਅ

    ਟ੍ਰਾਂਜ਼ਿਟ 'ਤੇ ਸਵਾਰ ਹਰ ਕਿਸੇ ਦੀ ਸੁਰੱਖਿਆ ਅਤੇ ਆਰਾਮ ਲਈ, ਕਿਰਪਾ ਕਰਕੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ:

    • ਪਲੇਟਫਾਰਮਾਂ 'ਤੇ ਪੀਲੀ ਲਾਈਨ ਦੇ ਪਿੱਛੇ ਖੜ੍ਹੇ ਹੋਵੋ।

    • ਸਵਾਰ ਹੋਣ ਤੋਂ ਪਹਿਲਾਂ ਅੰਦਰਲੀਆਂ ਸਵਾਰੀਆਂ ਦੇ ਬਾਹਰ ਨਿਕਲਣ ਦੀ ਉਡੀਕ ਕਰੋ ਅਤੇ ਦਰਵਾਜ਼ਿਆਂ 'ਤੇ ਭੀੜ ਕਰਨ ਤੋਂ ਬਚੋ।

    • ਸਮਾਨ, ਸਟਰੌਲਰ, ਜਾਂ ਵੱਡੀਆਂ ਚੀਜ਼ਾਂ ਨਾਲ ਐਸਕੇਲੇਟਰਾਂ 'ਤੇ ਸਵਾਰ ਨਾ ਹੋਵੋ — ਲਿਫਟਾਂ ਦੀ ਵਰਤੋਂ ਕਰੋ।

    • ਸਾਰਿਆਂ ਲਈ ਜਗ੍ਹਾ ਬਣਾਉਣ ਲਈ ਸਵਾਰੀ ਕਰਦੇ ਸਮੇਂ ਬੈਕਪੈਕਾਂ ਨੂੰ ਲਾਹ ਲਵੋ।

    • ਦੂਜੇ ਸਵਾਰਾਂ ਨਾਲ ਨਿਮਰਤਾ ਨਾਲ ਪੇਸ਼ ਆਓ, ਅਤੇ ਉਨ੍ਹਾਂ ਨੂੰ ਆਪਣੀ ਸੀਟ ਦੀ ਪੇਸ਼ਕਸ਼ ਕਰੋ ਜਿਨ੍ਹਾਂ ਨੂੰ ਤਰਜੀਹੀ ਸੀਟਾਂ ਦੀ ਲੋੜ ਹੈ।

    • ਭੁਗਤਾਨ ਦਾ ਸਬੂਤ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਜੇਕਰ ਪੁੱਛਿਆ ਜਾਵੇ ਤਾਂ ਵਰਦੀਧਾਰੀ ਕਰਮਚਾਰੀ ਨੂੰ ਦਿਖਾਉਣ ਲਈ ਤਿਆਰ ਰਹੋ।

    • ਵੱਖ ਹੋ ਜਾਣ ਦੀ ਸੂਰਤ ਲਈ ਆਪਣੇ ਪਰਿਵਾਰ ਨਾਲ ਮਿਲਣ ਵਾਲੇ ਸਥਾਨ ਦੀ ਯੋਜਨਾ ਬਣਾਓ ਅਤੇ ਇਹ ਯਕੀਨੀ ਬਣਾਓ ਕਿ ਉਹ ਜਾਣਦੇ ਹੋਣ ਕਿ ਤੁਹਾਨੂੰ ਕਿੱਥੇ ਮਿਲਣਾ ਹੈ।

    • ਟ੍ਰਾਂਸਲਿੰਕ ਦੀ ਜਾਇਦਾਦ ਅਤੇ ਵਾਹਨਾਂ 'ਤੇ ਸਿਗਰਟਨੋਸ਼ੀ ਜਾਂ ਵੇਪ ਕਰਨ ਦੀ ਆਗਿਆ ਨਹੀਂ ਹੈ।

    ਆਪਣੇ ਕਿਰਾਏ ਦਾ ਭੁਗਤਾਨ ਕਰਨ ਦੇ ਆਸਾਨ ਤਰੀਕੇ:

    • ਗੇਟ 'ਤੇ ਟੈਪ ਕਰੋ: ਸਿੱਧਾ ਸਾਰੇ ਕਿਰਾਏ ਵਾਲੇ ਗੇਟਾਂ 'ਤੇ ਆਪਣੇ ਡੈਬਿਟ, ਕ੍ਰੈਡਿਟ, ਜਾਂ ਕੰਪਾਸ ਕਾਰਡ ਦੀ ਵਰਤੋਂ ਕਰੋ।

    • ਕੰਪਾਸ ਟਿਕਟ ਖਰੀਦੋ ਅਤੇ ਇਸ ਨੂੰ ਬਾਅਦ ਵਿੱਚ ਵਰਤਣ ਲਈ ਰੱਖੋ: ਕੰਪਾਸ ਟਿਕਟਾਂ ਨੂੰ ਉਸ ਦਿਨ ਦੇ ਅੰਤ ਤੱਕ ਕਿਰਾਏ ਦੇ ਗੇਟਾਂ 'ਤੇ ਵੈਧ (ਵੈਲੀਡੇਟ) ਕੀਤਾ ਜਾ ਸਕਦਾ ਹੈ।

    • ਆਪਣੀ ਯਾਤਰਾ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ compasscard.ca 'ਤੇ ਕੰਪਾਸ ਕਾਰਡ ਜਾਂ ਮਾਸਿਕ ਪਾਸ 'ਚ ਪੈਸੇ ਪਾਓ।

    ਸਾਡੇ ਟ੍ਰਾਂਜ਼ਿਟ 'ਤੇ ਸ਼ਿਸ਼ਟਾਚਾਰ ਪੰਨੇ 'ਤੇ ਹੋਰ ਜਾਣੋ।


    ਪਹੁੰਚਯੋਗਤਾ

    A group of riders disembark from a HandyDART vehicle, with a driver assisting as children and accompanying adults step out.

    ਮੈਟਰੋ ਵੈਨਕੂਵਰ ਟ੍ਰਾਂਜ਼ਿਟ ਸਿਸਟਮ ਪੂਰੀ ਤਰ੍ਹਾਂ ਪਹੁੰਚਯੋਗ ਹੈ। ਅਸੀਂ ਪਹੁੰਚਯੋਗ ਸਟੇਸ਼ਨਾਂ, ਰੂਟਾਂ ਅਤੇ ਬਦਲਵੇਂ ਰਾਹਾਂ ਬਾਰੇ ਸਪੱਸ਼ਟ ਜਾਣਕਾਰੀ ਪ੍ਰਦਾਨ ਕਰਦੇ ਹਾਂ ਤਾਂ ਜੋ ਚੱਲਣ-ਫਿਰਨ 'ਚ ਮਦਦ ਦੀਆਂ ਲੋੜਾਂ ਵਾਲੇ ਗਾਹਕ ਟ੍ਰਾਂਜ਼ਿਟ ਸਿਸਟਮ ਰਾਹੀਂ ਭਰੋਸੇ ਨਾਲ ਘੁੰਮ ਸਕਣ। ਉਹਨਾਂ ਲਈ ਵੀ ਮਦਦ ਉਪਲਬਧ ਹੈ ਜਿਨ੍ਹਾਂ ਨੂੰ ਘੁੰਮਣ-ਫਿਰਨ ਵਿੱਚ ਵਾਧੂ ਮਦਦ ਦੀ ਲੋੜ ਹੈ।

    ਸਾਡੇ ਪਹੁੰਚਯੋਗ ਟ੍ਰਾਂਜ਼ਿਟ ਦੀ ਵਰਤੋਂ ਕਿਵੇਂ ਕਰੀਏ ਪੰਨੇ 'ਤੇ ਟ੍ਰਾਂਜ਼ਿਟ ਪਹੁੰਚਯੋਗਤਾ ਬਾਰੇ ਹੋਰ ਜਾਣੋ।

    ਹੈਂਡੀਡਾਰਟ

    ਹੈਂਡੀਡਾਰਟ ਟ੍ਰਾਂਸਲਿੰਕ ਦੀ ਦਰਵਾਜ਼ੇ- ਤੋਂ- ਦਰਵਾਜ਼ਾ, ਸਾਂਝੀ-ਸਵਾਰੀ ਦੀ ਸਰਵਿਸ ਹੈ ਜੋ ਉਹਨਾਂ ਲੋਕਾਂ ਲਈ ਹੈ ਜੋ ਮਦਦ ਤੋਂ ਬਿਨਾਂ ਆਵਾਜਾਈ ਦੇ ਰਵਾਇਤੀ ਜਨਤਕ ਸਾਧਨਾ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ। ਹੈਂਡੀਡਾਰਟ ਦੀ ਸਵਾਰੀ ਲਈ ਯੋਗ ਹੋਣ ਵਾਲੇ ਵਿਅਕਤੀਆਂ ਵਿੱਚ ਸਰੀਰਕ, ਇੰਦਰੀਆਂ ਸਬੰਧੀ, ਜਾਂ ਦਿਮਾਗ ਸਬੰਧੀ ਅਪਾਹਜਤਾਵਾਂ ਵਾਲੇ ਲੋਕ ਸ਼ਾਮਲ ਹਨ।

    ਜੇਕਰ ਤੁਸੀਂ ਮੈਟਰੋ ਵੈਨਕੂਵਰ ਦਾ ਦੌਰਾ ਕਰ ਰਹੇ ਹੋ ਅਤੇ ਇੱਥੇ ਠਹਿਰ ਦੌਰਾਨ ਹੈਂਡੀਡਾਰਟ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਪਹੁੰਚਣ ਤੋਂ ਪਹਿਲਾਂ ਹੈਂਡੀਡਾਰਟ ਵਿਜ਼ਟਰ ਐਪਲੀਕੇਸ਼ਨ ਫਾਰਮ ਨਾਲ ਅਰਜ਼ੀ ਦਿਓ। ਅਰਜ਼ੀਆਂ 'ਤੇ ਕਾਰਵਾਈ ਉਹਨਾਂ ਦੀ ਪ੍ਰਾਪਤੀ ਦੀ ਪੁਸ਼ਟੀ ਕਰਨ ਤੋਂ 10 ਦਿਨਾਂ ਦੇ ਅੰਦਰ ਕਰ ਦਿੱਤੀ ਜਾਂਦੀ ਹੈ।

    ਹੈਂਡੀਡਾਰਟ ਬਾਰੇ ਜਾਣਨ ਲਈ, ਕਿਰਪਾ ਕਰਕੇ ਹੈਂਡੀਡਾਰਟ ਪੰਨੇ 'ਤੇ ਜਾਓ ਜਾਂ ਹੈਂਡੀਡਾਰਟ ਸਵਾਰੀਆਂ ਦੀ ਗਾਈਡ ਡਾਊਨਲੋਡ ਕਰੋ।

    ਆਮ ਪੁੱਛਗਿੱਛ

    ਹੈਂਡੀਡਾਰਟ, ਹੈਂਡੀਕਾਰਡ, ਜਾਂ ਐਕਸੈਸ ਟ੍ਰਾਂਜ਼ਿਟ ਪ੍ਰੋਗਰਾਮ ਬਾਰੇ ਆਮ ਸਵਾਲਾਂ ਲਈ, ਸਾਨੂੰ 604.953.3680 (ਐਕਸੈਸ ਟ੍ਰਾਂਜ਼ਿਟ ਕਸਟਮਰ ਕੇਅਰ) 'ਤੇ ਕਾਲ ਕਰੋ

    ਕੰਮ ਕਰਨ ਦੇ ਘੰਟੇ

    ਸੋਮਵਾਰ ਤੋਂ ਸਨਿੱਚਰਵਾਰ ਸਵੇਰ ਦੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ, ਛੁੱਟੀਆਂ ਨੂੰ ਛੱਡ ਕੇ